ਡਾ. ਡੈਵਿਡ ਜੇਰੀਮਿਆਹ
ਡਾ. ਡੈਵਿਡ ਜੇਰੀਮਿਆਹ, ਦਿਸ਼ਾ ਪਰਿਵਰਤਨ ਰੇਡੀਓ ਸੇਵਕਾਈ ਦੇ ਸੰਸਥਾਪਕ, ਅਤੇ ਸ਼ੈਡੋ ਮਾਉਨ੍ਟਨ ਗਿਰਜਾ ਦੇ ਆਮ ਪਾਸਟਰ, ਨੂੰ ਇੱਕ ਬਹੁਤ ਹੀ ਛੋਟੀ ਉਮਰ ਵਿੱਚ ਉਨ੍ਹਾਂ ਦੀ ਜ਼ਿੰਦਗੀ ਵਿੱਚ ਪਰਮੇਸ਼ਰ ਦੀ ਬੁਲਾਹਟ ਨੂੰ ਜਾਣਿਆ| 13 ਫਰਵਰੀ, 1941 ਟੋਲੇਡੋ, ਓਹਾਇਓ ਵਿੱਚ ਜਨਮੇ, ਡਾ. ਡੈਵਿਡ ਜੇਰੀਮਿਆਹ ਦੀ ਪਰਵਰਿਸ਼ ਇੱਕ ਸੇਵਕਾਈ ਨੂੰ ਸਮਰਪਿਤ ਪਰਿਵਾਰ ਵਿੱਚ ਹੋਇਆ| ਗਿਆਰਾਂ ਸਾਲ ਦੀ ਉਮਰ ਵਿੱਚ, ਡਾ. ਡੈਵਿਡ ਜੇਰੀਮਿਆਹ ਅਤੇ ਉਨ੍ਹਾਂ ਦਾ ਪਰਿਵਾਰ ਡੇਟਨ, ਓਹਾਇਓ, ਜਿਥੇ ਉਨ੍ਹਾਂ ਦੇ ਪਿਤਾ, ਡਾ. ਜੈਮਸ. ਟੀ. ਜੇਰੀਮਿਆਹ, ਇਮੈਨੁਏਲ ਬੈਪਟਿਸਟ ਚਰਚ ਦੇ ਪਾਸਟਰ ਸਨ, ਅਤੇ 1953 ਵਿੱਚ ਸੀਡਰਵੀਲ ਵਿੱਚ ਸੀਡਰਵੀਲ ਕਾਲਜ ਦੇ ਪ੍ਰਧਾਨ ਬਣ ਗਏ| ਆਪਣੀ ਜ਼ਿੰਦਗੀ ਵਿੱਚ ਪਰਮੇਸ਼ਰ ਦੀ ਬੁਲਾਹਟ ਲਈ ਸੰਵੇਦਨਸ਼ੀਲ ਹੋਣ ਨਾਲ, ਡਾ. ਡੈਵਿਡ ਜੇਰੀਮਿਆਹ ਵੀ ਆਪਣੇ ਪਿਤਾ ਦੇ ਨਕਸ਼ੇਕਦਮ ਵਿੱਚ ਤੁਰ ਪੈ| 1963 ਵਿੱਚ, ਡਾ. ਡੈਵਿਡ ਜੇਰੀਮਿਆਹ ਨੂੰ ਸੀਡਰਵੀਲ ਕਾਲਜ ਤੋ ਗਰੈਜੂਏਟ ਦੀ ਡਿਗਰੀ ਪ੍ਰਾਪਤ ਕੀਤੀ| ਉਸੀ ਸਾਲ, ਡਾ. ਡੈਵਿਡ ਜੇਰੀਮਿਆਹ ਨੇ ਆਪਣੇ ਕਾਲਜ ਦੀ ਸਾਥੀ ਨਾਲ ਵਿਆਹ ਕਰ ਲਿਆ| ਡਾ. ਡੈਵਿਡ ਜੇਰੀਮਿਆਹ ਨੂੰ 1967 ਵਿੱਚ ਡੱਲਾਸ ਥੀਓਲਾਜੀਕਲ ਸੇਮਨੇਰੀ ਤੋ ਧਰਮਸ਼ਾਸਤਰ ਵਿੱਚ ਮਾਸਟਰਸ ਦੀ ਡਿਗਰੀ ਪ੍ਰਾਪਤ ਕੀਤੀ| ਉਨ੍ਹਾਂ ਨੇ ਵਾਧੂ ਪੜ੍ਹਾਈ ਗ੍ਰੇਸ ਯੂਨੀਵਰਸਿਟੀ 'ਤੇ ਪੂਰੀ ਕੀਤੀ ਅਤੇ 1981 ਵਿੱਚ ਸੀਡਰਵੀਲ ਕਾਲਜ ਤੋ ਧਰਮਸ਼ਾਸਤਰ ਵਿੱਚ ਡਾਕਟਰੇਟ ਕੀਤੀ| 1969 ਵਿੱਚ, ਡਾ. ਡੈਵਿਡ ਜੇਰੀਮਿਆਹ ਨੇ ਫੋਰ੍ਟ ਵੇਨ, ਇੰਡਿਆਨਾ ਵਿੱਚ ਬਲੈਕਹੌਕ ਬੈਪਟਿਸਟ ਚਰਚ ਸ਼ੁਰੂ ਕੀਤਾ, ਅਤੇ ਇਕ ਮਸੀਹੀ ਕੇ-12 ਸਕੂਲ ਨੂੰ ਵਿਕਸਿਤ ਕੀਤਾ| ਇਨ੍ਹਾਂ 12 ਸਾਲਾਂ ਵਿੱਚ ਜਿਨ੍ਹਾਂ ਚਿਰ ਉਨ੍ਹਾਂ ਨੇ ਪਾਸਟਰ ਦੇ ਤੌਰ ਤੇ ਸੇਵਾ ਕੀਤੀ, ਬਲੈਕਹੌਕ ਬੈਪਟਿਸਟ ਚਰਚ 7 ਪਰਿਵਾਰ ਤੋ ਵਾਧ ਕੇ 1300 ਸਦੱਸ ਹੋਗਿਆ| ਉਨ੍ਹਾਂ ਨੇ ਨਿਕ ਟੀਵੀ ਸ਼ੋ “ਦੀ ਬਾਈਬਲ ਆਉਰ” ਵੀ ਸ਼ੁਰੂ ਕੀਤੀ| ਡਾ. ਡੈਵਿਡ ਜੇਰੀਮਿਆਹ ਨੇ ਪਰਮੇਸ਼ਰ ਦੀ ਬੁਲਾਹਟ ਦਾ ਜਵਾਬ ਦਿੱਤਾ, ਅਤੇ 1981 ਵਿੱਚ ਉਹ ਅਤੇ ਉਨ੍ਹਾਂ ਦਾ ਪਰਿਵਾਰ ਕੈਲੀਫੋਰਨੀਆ ਚਲੇ ਗਏ, ਜਿਥੇ ਉਹ ਸਕਾਟ ਮਮੋਰੀਅਲ ਬੈਪਟਿਸਟ ਚਰਚ, ਜਿਸਨੂੰ ਹੁਣ ਸ਼ੈਡੋ ਮਾਉਨ੍ਟਨ ਕਮ੍ਯੂਨਿਟੀ ਚਰਚ ਦੇ ਨਾ ਨਾਲ ਜਾਣਿਆ ਜਾਂਦਾ ਹੈ, ਦੇ ਸੀਨੀਅਰ ਪਾਸਟਰ ਬਣ ਗਏ| ਸ਼ੈਡੋ ਮਾਉਨ੍ਟਨ ਕਮ੍ਯੂਨਿਟੀ ਚਰਚ ਸਨ ਡਿਏਗੋ ਕਾਉਨੀ ਦੇ ਵੱਡੇ ਚਰਚਾਂ ਵਿਚੋ ਇਕ ਹੈ| ਇਹ ਸਦਰ੍ਨ ਕੈਲੀਫੋਰਨੀਆ ਥੀਓਲਾਜੀਕਲ ਸੇਮਨੇਰੀ ਅਤੇ ਯੂਨੀਫਾਈਡ ਕ੍ਰਿਸ੍ਚਨ ਸਕੂਲਜ਼ ਦਾ ਵੀ ਘਰ ਹੈ| ਜਿਵੇਂ ਡਾ. ਡੈਵਿਡ ਜੇਰੀਮਿਆਹ ਨੇ ਆਪਣੀ ਸੇਵਕਾਈ ਸ਼ੈਡੋ ਮਾਉਨ੍ਟਨ ਨਾਲ ਸ਼ੁਰੂ ਕੀਤੀ, ਉਨ੍ਹਾਂ ਨੇ ਪਰਮੇਸ਼ਰ ਦੀ ਬੁਲਾਹਟ ਨੂੰ ਮਹਿਸੂਸ ਕੀਤਾ ਪ੍ਰਸਾਰਣ ਸੇਵਕਾਈ ਨੂੰ ਜਾਰੀ ਰਖਣ ਲਈ ਜਿਸਦੀ ਸ਼ੁਰੂਆਤ ਫੋਰ੍ਟ ਵੇਨ ਵਿੱਚ ਹੋਈ ਸੀ| 1982, ਦਿਸ਼ਾ ਪਰਿਵਰਤਨ ਇਕ ਹਕੀਕਤ ਬਣ ਗਿਆ| 2000 ਵਿੱਚ, ਪ੍ਰਭੂ ਨੇ ਦਿਸ਼ਾ ਪਰਿਵਰਤਨ ਵਿੱਚ ਇਕ ਦਲ ਨੂੰ ਖਲੋਇਆ ਜੋ ਡਾ. ਜੇਰੀਮਿਆਹ ਦੇ ਬਾਈਬਲ ਦੇ ਪ੍ਰੋਗਰਾਮਾਂ ਨੂੰ ਸਪੇਨੀ ਵਿੱਚ ਅਨੁਵਾਦ ਕਰਕੇ ਨਵੀਂ ਹਿਸਪੈਨਿਕ ਰੇਡੀਓ ਪ੍ਰੋਗਰਾਮ ਬਣਾਏਗਾ| ਜਿਵੇਂ ਇਹ ਸੇਵਕਾਈ ਨੂੰ ਅਸੀਂ ਵਧਾਉਣ ਦੇ ਗਏ, ਨਵੀਂ ਹਿਸਪੈਨਿਕ ਪ੍ਰਸਾਰਨਕਰਤਾ ਨੂੰ ਜੋੜ ਕੇ ਅਸੀਂ ਪ੍ਰਾਰਥਨਾ ਕਰਦੇ ਹਨ ਕੀ ਮੋਮੇਂਟੋ ਡੀਸਾਈਸਿਵੋ ਪ੍ਰੋਗਰਾਮ ਸਪੇਨੀ ਬੋਲੀ ਦੇ ਭੇਣ ਅਤੇ ਭਰਾਵਾਂ ਨੂੰ ਆਤਮਕ ਖੁਆਰ ਮੁਹੱਈਆ ਕਰਾਕੇ ਅਤੇ ਉਨ੍ਹਾਂ ਨੂੰ ਆਪਣੇ ਸਥਾਨਕ ਕਲੀਸਿਯਾ ਅਤੇ ਭਾਈਚਾਰੇ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਲਈ ਉਤਸਾਹਿਤ ਕਰਕੇ ਮਦਦ ਕਰੇਗੀ| ਦੇਸ਼ ਭਰ ਦੇ ਆਪਣੇ ਕਾਨਫਰੰਸ ਦੇ ਤਹਿ ਦੇ ਇਲਾਵਾ, ਡਾ. ਡੈਵਿਡ ਜੇਰੀਮਿਆਹ ਆਪਣੇ ਜ਼ਿੰਦਗੀ ਵਿੱਚ ਦੂਜੇ ਜੁਨੂਨ ਨੂੰ ਪੂਰਾ ਕਰਨ ਲਈ ਵੀ ਸਮੇਂ ਲੱਭ ਲੈਂਦੇ ਹਨ: ਲਿਖਣਾ| ਉਨ੍ਹਾਂ ਸੇ ਕਿਤਾਬ ਹਮੇਸ਼ਾ ਦਿਲਚਸਪ ਅਤੇ ਸਿੱਧਾ ਮੁੱਦੇ ਦੇ ਹੋਣ ਦੇ ਹਨ| ਉਨ੍ਹਾਂ ਦੇ ਕੁਝ ਕਿਤਾਬਾਂ ਵਿੱਚ ਸ਼ਾਮਲ ਹਨ: ਇਸ੍ਕੈਪ ਦੀ ਕਮਿਂਗ ਨਾਇਟ, ਟਰ੍ਨਿਂਗ ਟੋਰ੍ਡ ਇਨ੍ਟੇਗ੍ਰਟੀ, ਏ ਬੇਨ੍ਡ ਇਨ ਦਾ ਰੋਡ, ਸ੍ਲੇਇੰਗ ਦਾ ਜਾਇਅਨ੍ਟ੍ਸ ਇਨ ਯੌਰ ਲਾਇਫ, ਦਾ ਪ੍ਰੈਅਰ ਮੈਟ੍ਰਿਕ੍ਸ, ਕੈਪ੍ਚਰ੍ਡ ਬਾਇ ਗ੍ਰੇਸ, ਵਟ ਇਨ ਦਾ ਵਰ੍ਲ੍ਡ ਇਜ਼ ਗੋਇਂਗ ਆਨ, ਦਾ ਜੌਇ ਅਵ ਏਨ੍ਕਰਿਜ੍ਮਨ੍ਟ, ਸਾਇਨ੍ਜ਼ ਅਵ ਲਾਇਫ਼, ਯੌਰ ਬਿਗਸ੍ਟ ਟਰ੍ਨਿਂਗ ਪੌਇਨ੍ਟ, ਵਟ ਦਾ ਬਾਈਬਲ ਸੇਜ਼ ਅਬਾਉਟ ਐਨ੍ਜਲ੍ਜ਼, ਆਈ ਥੌਟ ਆਈ ਵੁਡ ਨੇਵਰ ਸੀ ਦਾ ਡੇ, ਦੀ ਕਮਿਂਗ ਈਕਨਾਮਿਕ ਆਰ੍ਮਗੇਡਨ, ਅਤੇ ਗਾਡ ਲਵ੍ਜ਼ ਯੂ: ਹੀ ਹੈਜ਼ ਓਲ੍ਵੇਜ਼ ਲਵ੍ਡ ਯੂ , ਐਨ੍ਡ ਵਿਲ ਓਲ੍ਵੇਜ਼ ਲਵ੍ਡ ਯੂ| ਇੱਕ ਆਦਮੀ ਜੋ ਆਪਣੇ ਪਰਿਵਾਰ ਲਈ ਬਹੁਤ ਹੀ ਸਮਰਪਿਤ ਹੈ, ਡਾ. ਡੈਵਿਡ ਜੇਰੀਮਿਆਹ ਦਾ ਮੰਨਣਾ ਹੈ ਕਿ ਬਿਨਾਂ ਉਨ੍ਹਾਂ ਦੀ ਪਤਨੀ, ਡੌਨਾ, ਦੇ ਸਹਿਯੋਗ ਅਤੇ ਹੌਸਲਾ, ਦਿਸ਼ਾ ਪਰਿਵਰਤਨ ਅਤੇ ਮੋਮੇਂਟੋ ਡੀਸਾਈਸਿਵੋ ਕਦੇ ਵੀ ਇੱਕ ਹਕੀਕਤ ਨਹੀਂ ਹੋ ਸਕਦੇ ਸੀ| ਉਹ ਅਤੇ ਡੌਨਾ ਦੇ ਚਾਰ ਬਾਲਗ ਬੱਚੇ ਅਤੇ ਗਿਆਰਾਂ ਪੋਤੇ ਹਨ| ਡਾ. ਜੇਰੀਮਿਆਹ ਦਾ ਪਰਮੇਸ਼ਰ ਦੇ ਵਚਨ ਨੂੰ ਪੂਰਾ ਸਿਖਾਉਣ ਲਈ ਸਮਰਪਿਤ ਹਨ| ਉਨ੍ਹਾਂ ਦੇ ਬਾਈਬਲ ਦੀ ਸੱਚਾਈ ਦੇ ਸੰਚਾਰ ਦੇ ਦੰਗ ਅਤੇ ਮਹੱਤਵਪੂਰਨ ਮੁੱਦੇ ਉੱਤੇ ਗੱਲ ਕਰਨ ਦੀ ਕਾਬਲੀਅਤ ਇਨ੍ਹਾਂ ਦਾ ਲੋਕਾਂ ਲਈ ਜੁਨੂਨ ਅਤੇ ਖੋਏ ਹੋਇਆ ਤੱਕ ਪਹੁੰਚਣ ਦੀ ਇੱਛਾ ਦਾ ਸਬੂਤ ਹੈ| ਜੋ ਕੁਝ ਪਰਮੇਸ਼ਰ ਸਾਰੇ ਸੰਸਾਰ ਵਿੱਚ ਦਿਸ਼ਾ ਪਰਿਵਰਤਨ ਪ੍ਰਸਾਰਨ ਸੇਵਕਾਈ ਦੇ ਜ਼ਰੀਏ ਕਰ ਰਿਆ ਹੈ ਉਸਨੂੰ ਵੇੱਖ ਕੇ ਅਜੇ ਵੀ ਡਾ. ਜੇਰੀਮਿਆਹ ਉਤਸਾਹਿਤ ਹੁੰਦੇ ਹਨ|