ਚਾਰਾ - "ਆਨੰਦ"

ਇਸ ਵੀਡੀਓ ਵਿੱਚ, ਅਸੀਂ ਉਸ ਵਿਲੱਖਣ ਕਿਸਮ ਦੇ ਆਨੰਦ ਦੀ ਖੋਜ ਕਰਾਂਗੇ ਜਿਸ ਦੇ ਲਈ ਪਰਮੇਸ਼ੁਰ ਦੇ ਲੋਕਾਂ ਨੂੰ ਬੁਲਾਇਆ ਗਿਆ ਹੈ। ਇਹ ਖੁਸ਼ੀ ਦੀ ਮਨੋਦਸ਼ਾ ਤੋਂ ਵਧੀਕ ਹੈ, ਸਗੋਂ ਇਸਦੀ ਬਜਾਏ ਅਜਿਹਾ ਭਰੋਸਾ ਕਰਨ ਦੀ ਚੋਣ ਹੈ ਕਿ ਪਰਮੇਸ਼ੁਰ ਆਪਣੇ ਇਸ ਵਾਅਦੇ ਨੂੰ ਪੂਰਾ ਕਰੇਗਾ। #BibleProject #ਬਾਈਬਲ #ਆਨੰਦ …ਹੋਰ ਪੜੋ

ਸ਼ਬਦ ਅਧਿਐਨ: ਚਾਰਾ - "ਆਨੰਦ"

ਇਸ ਵੀਡੀਓ ਵਿੱਚ, ਅਸੀਂ ਉਸ ਵਿਲੱਖਣ ਕਿਸਮ ਦੇ ਆਨੰਦ ਦੀ ਖੋਜ ਕਰਾਂਗੇ ਜਿਸ ਦੇ ਲਈ ਪਰਮੇਸ਼ੁਰ ਦੇ ਲੋਕਾਂ ਨੂੰ ਬੁਲਾਇਆ ਗਿਆ ਹੈ। ਇਹ ਖੁਸ਼ੀ ਦੀ ਮਨੋਦਸ਼ਾ ਤੋਂ ਵਧੀਕ ਹੈ, ਸਗੋਂ ਇਸਦੀ ਬਜਾਏ ਅਜਿਹਾ ਭਰੋਸਾ ਕਰਨ ਦੀ ਚੋਣ ਹੈ ਕਿ ਪਰਮੇਸ਼ੁਰ ਆਪਣੇ ਇਸ ਵਾਅਦੇ ਨੂੰ ਪੂਰਾ ਕਰੇਗਾ। #BibleProject #ਬਾਈਬਲ #ਆਨੰਦ

ਅਗਾਪੇ - "ਪਿਆਰ"

"ਪਿਆਰ" ਸ਼ਬਦ ਸਾਡੀ ਭਾਸ਼ਾ ਵਿੱਚ ਸਭ ਤੋਂ ਵੱਧ ਬੇਢੰਗੇ ਸ਼ਬਦਾਂ ਵਿੱਚੋਂ ਇੱਕ ਹੈ, ਕਿਉਂਕਿ ਇਹ ਮੁੱਖ ਤੌਰ 'ਤੇ ਉਸ ਭਾਵਨਾ ਨੂੰ ਦਰਸਾਉਂਦਾ ਹੈ ਜੋ ਕਿਸੇ ਵਿਅਕਤੀ ਨਾਲ ਵਾਪਰਦੀ ਹੈ। ਨਵੇਂ ਨੇਮ ਵਿੱਚ, "ਪਿਆਰ" ਲੋਕਾਂ ਨਾਲ ਪਿਆਰ ਕਰਨ ਦੇ ਇੱਕ ਤਰੀਕੇ ਨੂੰ ਦਰਸਾਉਂਦਾ ਹੈ, ਜਿਸਦੀ ਪਰਿਭਾਸ਼ਾ ਆਪ ਯਿਸੂ ਦੁਆਰਾ ਦਿੱਤੀ ਗਈ ਹੈ: ਦੂਜਿਆਂ ਦੀ ਪ੍ਰਤੀਕਿਰਿਆ ਦੀ ਪਰਵਾਹ ਕੀਤੇ ਬਿਨ੍ਹਾਂ ਉਨ੍ਹਾਂ ਦੀ ਭਲਿਆਈ ਦੀ ਇੱਛਾ ਰੱਖਣਾ। #BibleProject #ਬਾਈਬਲ #ਪਿਆਰ

ਸਿਆਣਪ

#BibleProject #ਬਾਈਬਲ

ਯਖ਼ਾਲ - "ਆਮ"

ਬਾਈਬਲ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਆਸ਼ਾਵਾਦੀਆਂ ਨਾਲੋਂ ਬਹੁਤ ਵੱਖਰੇ ਹਨ! ਇਸ ਵੀਡੀਓ ਵਿੱਚ, ਅਸੀਂ ਖ਼ੋਜ ਕਰਾਂਗੇ ਕਿ ਕਿਵੇਂ ਬਾਈਬਲ ਵਿੱਚ ਦੱਸੀ ਆਸ ਇਹ ਭਰੋਸਾ ਕਰਨ ਦੇ ਆਧਾਰ ਲਈ ਪਰਮੇਸ਼ੁਰ ਦੇ ਹੀ ਚਰਿੱਤਰ ਨੂੰ ਵੇਖਦੀ ਹੈ ਕਿ ਭਵਿੱਖ ਵਰਤਮਾਨ ਨਾਲੋਂ ਬਿਹਤਰ ਹੋਵੇਗਾ। #BibleProject #ਬਾਈਬਲ #ਆਮ

ਸ਼ਲੋਮ - "ਸ਼ਾਂਤੀ"

"ਸ਼ਾਂਤੀ" ਪੰਜਾਬੀ ਵਿੱਚ ਬਹੁਤ ਹੀ ਆਮ ਜਿਹਾ ਸ਼ਬਦ ਹੈ, ਜਿਸਦਾ ਅਰਥ ਅਲੱਗ-ਅਲੱਗ ਲੋਕਾਂ ਲਈ ਵੱਖਰੀਆਂ ਚੀਜ਼ਾਂ ਨਾਲ ਸੰਬੰਧਿਤ ਹੈ। ਇਹ ਬਾਈਬਲ ਵਿੱਚ ਬਹੁਤ ਹੀ ਮਹੱਤਵਪੂਰਨ ਸ਼ਬਦ ਵੀ ਹੈ ਜੋ ਕੇਵਲ ਵਿਰੋਧ ਦੀ ਗ਼ੈਰ-ਹਾਜ਼ਰੀ ਨੂੰ ਹੀ ਨਹੀਂ ਸਗੋਂ ਕਿਸੇ ਹੋਰ ਚੀਜ਼ ਦੀ ਮੌਜੂਦਗੀ ਨੂੰ ਵੀ ਦਰਸਾਉਂਦਾ ਹੈ। ਇਸ ਵੀਡੀਓ ਵਿੱਚ, ਅਸੀਂ ਬਾਈਬਲ ਦੀ ਸ਼ਾਂਤੀ ਦੇ ਮੁੱਢਲੇ ਅਰਥਾਂ ਦੀ ਖ਼ੋਜ ਕਰਾਂਗੇ ਅਤੇ ਵੇਖਾਂਗੇ ਕਿ ਇਹ ਕਿਵੇਂ ਯਿਸੂ ਵੱਲ ਲੈ ਜਾਂਦਾ ਹੈ। #BibleProject #ਬਾਈਬਲ #ਸ਼ਾਂਤੀ

ਕਿਰਪਾਲੂ

ਇਸ ਦਾ ਕੀ ਮਤਲਬ ਹੈ ਕਿ ਬਾਈਬਲ ਦਾ ਪਰਮੇਸ਼ੁਰ ਕਿਰਪਾਲੂ ਹੈ? ਇਸ ਵੀਡੀਓ ਵਿੱਚ, ਅਸੀਂ ਕਿਰਪਾਲੂ ਲਈ ਇਬਰਾਨੀ ਸ਼ਬਦਾਂ ਨੂੰ ਵੇਖਾਂਗੇ, ਅਤੇ ਇਸ ਨੂੰ ਗੰਭੀਰ ਵਿਚਾਰ ਵਜੋਂ ਸਮਝਾਂਗੇ ਜਿਸਦਾ ਡੂੰਘਾ ਪ੍ਰਭਾਵ ਹੋਵੇਗਾ ਕਿ ਅਸੀਂ ਪਰਮੇਸ਼ੁਰ ਨੂੰ ਕਿਵੇਂ ਵੇਖਦੇ ਹਾਂ। ਜਦੋਂ ਅਸੀਂ ਕਿਰਪਾ ਸ਼ਬਦ ਲਈ ਬਾਈਬਲ ਦੇ ਅਰਥਾਂ ਨੂੰ ਵੇਖਦੇ ਹਾਂ, ਤਾਂ ਅਸੀਂ ਪਰਮੇਸ਼ੁਰ ਨੂੰ ਕਿਰਪਾਲੂ ਸਮਝਦੇ ਹਾਂ, ਅਸੀਂ ਵੇਖਦੇ ਹਾਂ ਕਿ ਇੱਕ ਪਰਮੇਸ਼ੁਰ ਜੋ ਅਯੋਗ ਲੋਕਾਂ ਨੂੰ ਖੁੱਲ੍ਹੇ ਦਿਲ ਨਾਲ ਦਾਤਾਂ ਦੇਣਾ ਪਸੰਦ ਕਰਦਾ ਹੈ। #BibleProject #ਬਾਈਬਲ #ਕਿਰਪਾਲੂ

ਗੁੱਸੇਵਿੱਚਧੀਰਜੀ

ਇਸ ਦਾ ਕੀ ਮਤਲਬ ਹੈ ਕਿ ਪਰਮੇਸ਼ੁਰ ਗੁੱਸੇ ਵਿੱਚ ਧੀਰਜੀ ਹੈ? ਬਾਈਬਲ ਦੇ ਵਿੱਚ ਪਰਮੇਸ਼ੁਰ ਦਾ ਗੁੱਸਾ ਸਿਰਫ਼ ਮਨੁੱਖੀ ਬੁਰਾਈ 'ਤੇ ਇੱਕ ਜਵਾਬ ਵਾਂਗ ਹੈ, ਜੋ ਪਰਮੇਸ਼ੁਰ ਦੇ ਨਿਆਂ ਅਤੇ ਪਿਆਰ ਨੂੰ ਪ੍ਰੇਰਿਤ ਕਰਦਾ ਹੈ। ਇਸ ਵੀਡੀਓ ਵਿੱਚ, ਅਸੀਂ ਬਾਈਬਲ ਦੀ ਕਹਾਣੀ ਦੁਆਰਾ ਪਰਮੇਸ਼ੁਰ ਦੇ ਗੁੱਸੇ ਅਤੇ ਨਿਆਂ ਦੀ ਖੋਜ ਕਰਾਂਗੇ ਅਤੇ ਵੇਖਾਂਗੇ ਕਿ ਇਹ ਸਭ ਯਿਸੂ ਵੱਲ ਕਿਵੇਂ ਜਾਂਦਾ ਹੈ। #BibleProject #ਬਾਈਬਲ #ਗੁੱਸੇਵਿੱਚਧੀਰਜੀ

ਵਫ਼ਾਦਾਰ

ਇਮੇਟ ਸ਼ਬਦ ਬਾਈਬਲ ਵਿੱਚ ਪਰਮੇਸ਼ੁਰ ਦਾ ਵਰਨਣ ਕਰਨ ਲਈ ਵਰਤਿਆ ਜਾਣ ਵਾਲਾ ਇੱਕ ਆਮ ਸ਼ਬਦ ਹੈ। ਇਸਦਾ ਅਨੁਵਾਦ "ਵਫ਼ਾਦਾਰੀ ਜਾਂ "ਸੱਚ" ਵਜੋਂ ਕੀਤਾ ਜਾ ਸਕਦਾ ਹੈ। ਇਸੇ ਲਈ ਜਦੋਂ ਲੇਖਕ ਕਹਿੰਦੇ ਹਨ ਕਿ ਪਰਮੇਸ਼ੁਰ "ਇਮੇਟ ਨਾਲ ਭਰਪੂਰ" ਹੈ ਤਾਂ ਉਹ ਕਹਿ ਰਹੇ ਹੁੰਦੇ ਹਨ ਕਿ ਉਹ ਭਰੋਸੇਯੋਗ ਅਤੇ ਵਫ਼ਾਦਾਰ ਹੈ—ਅਸੀਂ ਉਸ ਉੱਤੇ ਭਰੋਸਾ ਕਰ ਸਕਦੇ ਹਾਂ। ਪਰ ਭਰੋਸਾ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਇਸ ਵੀਡੀਓ ਵਿੱਚ, ਅਸੀਂ ਵੇਖਾਂਗੇ ਕਿ ਪਰਮੇਸ਼ੁਰ ਇਮੇਟ ਨਾਲ ਭਰਪੂਰ ਹੈ। #BibleProject #ਬਾਈਬਲ #ਵਫ਼ਾਦਾਰ

ਵਫ਼ਾਦਾਰ ਪਿਆਰ

ਇਬਰਾਨੀ ਸ਼ਬਦ ਖੀਸਡ, ਇਬਰਾਨੀ ਬਾਈਬਲ ਵਿੱਚ ਪਰਮੇਸ਼ੁਰ ਦੇ ਸਭ ਤੋਂ ਆਮ ਵੇਰਵਿਆਂ ਵਿੱਚੋਂ ਇੱਕ ਹੈ, ਅਤੇ ਇਸ ਦਾ ਕਿਸੇ ਹੋਰ ਭਾਸ਼ਾ ਵਿੱਚ ਅਨੁਵਾਦ ਕਰਨਾ ਲੱਗਭੱਗ ਅਸੰਭਵ ਹੈ! ਇਹ ਸ਼ਬਦ ਅਰਥਾਂ ਨਾਲ ਭਰਪੂਰ ਹੈ, ਜਿਵੇਂ ਪਿਆਰ, ਵਫ਼ਾਦਰੀ ਅਤੇ ਉਦਾਰਤਾ ਵਰਗੇ ਵਿਚਾਰਾਂ ਨੂੰ ਜੋੜਦਾ ਹੈ। ਆਓ ਸਾਡੇ ਨਾਲ ਜੁੜੋ ਕਿਉਂਕਿ ਅਸੀਂ ਇਸ ਦਿਲਚਸਪ ਇਬਰਾਨੀ ਸ਼ਬਦ ਦੀ ਖੋਜ ਕਰਾਂਗੇ ਅਤੇ ਵੇਖਾਂਗੇ ਕਿ ਇਹ ਸਾਡੀ ਸਮਝ ਨੂੰ ਪਰਮੇਸ਼ੁਰ ਦੇ ਚਰਿੱਤਰ ਬਾਰੇ ਕਿਵੇਂ ਆਕਾਰ ਦਿੰਦਾ ਹੈ। #BibleProject #ਬਾਈਬਲ #ਵਫ਼ਾਦਾਰਪਿਆਰ

ਦਯਾ

ਦਯਾ ਇੱਕ ਡੂੰਘਾ ਜਜ਼ਬਾਤੀ ਸ਼ਬਦ ਹੈ, ਜੋ ਮਾਤਾ-ਪਿਤਾ ਅਤੇ ਉਹਨਾਂ ਦੇ ਬੱਚੇ ਵਿਚਕਾਰ ਮਜ਼ਬੂਤ ਰਿਸ਼ਤੇ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਸ ਵੀਡੀਓ ਵਿੱਚ, ਅਸੀਂ ਇਸ ਗਹਿਰੇ ਇਬਰਾਨੀ ਸ਼ਬਦ ਨੂੰ ਵੇਖਦੇ ਹਾਂ, ਪਹਿਲਾ ਸ਼ਬਦ ਜੋ ਪਰਮੇਸ਼ੁਰ ਨੇ ਆਪਣੇ ਆਪ ਦਾ ਵਰਨਣ ਕਰਨ ਲਈ ਕੂਚ 34: 6-7 ਵਿੱਚ ਵਰਤਿਆ ਹੈ। ਪਰਮੇਸ਼ੁਰ ਨੂੰ ਪੂਰੀ ਬਾਈਬਲ ਵਿੱਚ ਇੱਕ ਦਿਆਲੂ ਮਾਤਾ-ਪਿਤਾ ਦੇ ਰੂਪ ਵਿੱਚ ਦਰਸਾਇਆ ਗਿਆ ਹੈ—ਇੱਕ ਮਾਂ ਅਤੇ ਇੱਕ ਪਿਤਾ ਦੋਵਾਂ ਦੇ ਰੂਪ ਵਿੱਚ, ਅਤੇ ਉਸਦੀ ਦਯਾ ਯਿਸੂ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। #BibleProject #ਬਾਈਬਲ #ਦਯਾ